
ਕਈ ਵਾਰ ਮਨੁੱਖ ਨੂੰ ਲੱਗਦਾ ਹੈ ਕਿ ਉਸਦੀ ਜ਼ਿੰਦਗੀ ਉਸਦੇ ਕਾਬੂ ਤੋਂ ਬਾਹਰ ਹੋ ਗਈ ਹੈ। ਮਨ ਵਿੱਚ ਉਲਝਣ, ਸਰੀਰ ਵਿੱਚ ਥਕਾਵਟ, ਰਿਸ਼ਤਿਆਂ ਵਿੱਚ ਤਣਾਅ ਅਤੇ ਭਵਿੱਖ ਪ੍ਰਤੀ ਡਰ—ਸਭ ਕੁਝ ਇਕੱਠਾ ਹੋ ਜਾਂਦਾ ਹੈ। ਅਜਿਹੇ ਸਮੇਂ Life Blueprint – Build a Better You ਸਾਨੂੰ ਗੁਰਬਾਣੀ ਅਤੇ ਕੁਦਰਤ ਦੇ ਪੰਜ ਤੱਤਾਂ ਰਾਹੀਂ ਆਪਣੇ ਅੰਦਰ ਝਾਤੀ ਮਾਰਨ ਦੀ ਪ੍ਰੇਰਨਾ ਦਿੰਦਾ ਹੈ।
ਗੁਰਬਾਣੀ ਫ਼ਰਮਾਉਂਦੀ ਹੈ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਇਹ ਤੁਕ ਸਾਨੂੰ ਹਵਾ, ਪਾਣੀ ਅਤੇ ਧਰਤੀ ਨਾਲ ਆਪਣੇ ਡੂੰਘੇ ਸਬੰਧ ਦੀ ਯਾਦ ਦਿਵਾਉਂਦੀ ਹੈ। ਧਰਤੀ ਸਥਿਰਤਾ, ਪਾਣੀ ਲਚਕਤਾ, ਅਗਨੀ ਹਿੰਮਤ, ਹਵਾ ਸੁਚੇਤ ਸਾਹ ਅਤੇ ਆਕਾਸ਼ ਖੁੱਲ੍ਹੀ ਸੋਚ ਦਾ ਪ੍ਰਤੀਕ ਬਣ ਸਕਦੇ ਹਨ।
ਇੱਕ ਨੌਜਵਾਨ ਹਰ ਰੋਜ਼ ਦੂਜਿਆਂ ਦੀ ਸਫਲਤਾ ਸੋਸ਼ਲ ਮੀਡੀਆ ਉੱਤੇ ਵੇਖਦਾ ਹੈ। ਕੋਈ ਨੌਕਰੀ ਲੈ ਰਿਹਾ ਹੈ, ਕੋਈ ਵਿਦੇਸ਼ ਜਾ ਰਿਹਾ ਹੈ ਅਤੇ ਕੋਈ ਕਾਰੋਬਾਰ ਸ਼ੁਰੂ ਕਰ ਰਿਹਾ ਹੈ। ਉਹ ਆਪਣੇ ਆਪ ਨੂੰ ਪਿੱਛੇ ਰਹਿ ਗਿਆ ਸਮਝਦਾ ਹੈ। ਉਸ ਕੋਲ ਸੁਪਨੇ ਤਾਂ ਹਨ, ਪਰ ਸਪੱਸ਼ਟ ਦਿਸ਼ਾ ਨਹੀਂ। ਆਖ਼ਰ ਉਸਦਾ ਮਨ ਕਹਿੰਦਾ ਹੈ—“ਮੇਰੇ ਤੋਂ ਹੁਣ ਆਪਣੀ ਜ਼ਿੰਦਗੀ ਨਹੀਂ ਸੰਭਾਲੀ ਜਾਂਦੀ।”
ਗੁਰਬਾਣੀ ਮਨੁੱਖ ਨੂੰ ਉਸਦੀ ਅੰਦਰਲੀ ਪਛਾਣ ਯਾਦ ਕਰਵਾਉਂਦੀ ਹੈ:
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
ਤੁਸੀਂ ਕੇਵਲ ਆਪਣੀਆਂ ਅਸਫਲਤਾਵਾਂ, ਅੰਕਾਂ ਜਾਂ ਨੌਕਰੀ ਦੇ ਅਹੁਦੇ ਨਹੀਂ ਹੋ। ਤੁਹਾਡੇ ਅੰਦਰ ਰੱਬੀ ਜੋਤ, ਸਮਰੱਥਾ ਅਤੇ ਸਿੱਖਣ ਦੀ ਤਾਕਤ ਮੌਜੂਦ ਹੈ।
ਮਨਪ੍ਰੀਤ ਇੱਕ ਪੜ੍ਹਿਆ-ਲਿਖਿਆ ਨੌਜਵਾਨ ਹੈ। ਉਹ ਨੌਕਰੀ ਲਈ ਤਿਆਰੀ ਕਰਨਾ ਚਾਹੁੰਦਾ ਹੈ, ਪਰ ਜਦੋਂ ਵੀ ਕਿਤਾਬ ਖੋਲ੍ਹਦਾ ਹੈ, ਉਸਦਾ ਮਨ ਭਟਕ ਜਾਂਦਾ ਹੈ। ਉਹ ਸੋਚਦਾ ਹੈ:
“ਸ਼ਾਇਦ ਮੇਰੇ ਵਿੱਚ ਕਾਬਲੀਅਤ ਨਹੀਂ।”
“ਮੇਰਾ ਦੋਸਤ ਜਾਂ ਸਹੇਲੀ ਪੜ੍ਹਾਈ ਵਿੱਚ ਬਹੁਤ ਤੇਜ਼ ਦਿਮਾਗ ਵਾਲੇ ਹਨ”
“ਮੈਂ ਬਹੁਤ ਦੇਰ ਕਰ ਦਿੱਤੀ ਹੈ।”
“ਜੇ ਮੈਂ ਫਿਰ ਅਸਫਲ ਹੋ ਗਿਆ ਤਾਂ ਕੀ ਹੋਵੇਗਾ?”
“ਮੇੇਰੇ ਦਿਮਾਗ਼ ਵਿੱਚ ਬਹੁਤ ਸਾਰੇ ਪ੍ਰਸ਼ਨ ਆਉਂਦੇ ਹਨ, ਜੋ ਮੈਂ ਇੱਕਦਮ ਹੱਲ ਨਹੀਂ ਕਰ ਸਕਦਾ, ਸਕਦੀ।”
ਰਾਤ ਨੂੰ ਉਹ ਅਗਲੇ ਦਿਨ ਲਈ ਵੱਡੀ ਯੋਜਨਾ ਬਣਾਉਂਦਾ ਹੈ, ਪਰ ਸਵੇਰੇ ਉਲਝਣ ਕਾਰਨ ਕੁਝ ਵੀ ਸ਼ੁਰੂ ਨਹੀਂ ਕਰਦਾ। ਹੌਲੀ-ਹੌਲੀ ਉਸਦਾ ਆਤਮਵਿਸ਼ਵਾਸ ਘਟਣ ਲੱਗਦਾ ਹੈ।
ਜਿਵੇਂ ਘਰ ਬਣਾਉਣ ਤੋਂ ਪਹਿਲਾਂ ਉਸਦਾ ਨਕਸ਼ਾ ਤਿਆਰ ਕੀਤਾ ਜਾਂਦਾ ਹੈ, ਉਸੇ ਤਰ੍ਹਾਂ Life Blueprint ਤੁਹਾਡੀ ਜ਼ਿੰਦਗੀ ਦਾ ਅੰਦਰੂਨੀ ਨਕਸ਼ਾ ਹੈ। ਇਹ ਕੋਈ ਜੋਤਿਸ਼ੀ ਭਵਿੱਖਬਾਣੀ ਜਾਂ ਪਹਿਲਾਂ ਤੋਂ ਲਿਖੀ ਕਿਸਮਤ ਨਹੀਂ। ਇਹ ਤੁਹਾਡੇ ਵਿਚਾਰਾਂ, ਕਦਰਾਂ-ਕੀਮਤਾਂ, ਆਦਤਾਂ, ਟੀਚਿਆਂ, ਰਿਸ਼ਤਿਆਂ ਅਤੇ ਕਰਮਾਂ ਨੂੰ ਸਹੀ ਦਿਸ਼ਾ ਦੇਣ ਵਾਲਾ ਵਿਹਾਰਕ ਢਾਂਚਾ ਹੈ।
ਇੱਕ ਸਾਰਥਕ Life Blueprint ਵਿੱਚ ਇਹ ਵਿਸ਼ੇ ਸ਼ਾਮਲ ਹੁੰਦੇ ਹਨ:
ਗੁਰਬਾਣੀ ਮਨੁੱਖ ਨੂੰ ਸਭ ਤੋਂ ਪਹਿਲਾਂ ਆਪਣਾ ਮੂਲ ਪਛਾਣਨ ਲਈ ਪ੍ਰੇਰਿਤ ਕਰਦੀ ਹੈ:
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥
ਇਹ ਤੁਕ ਸਾਨੂੰ ਯਾਦ ਕਰਵਾਉਂਦੀ ਹੈ ਕਿ ਮਨੁੱਖ ਸਿਰਫ਼ ਆਪਣੀਆਂ ਸਮੱਸਿਆਵਾਂ, ਅਸਫਲਤਾਵਾਂ ਜਾਂ ਲੋਕਾਂ ਦੀ ਰਾਏ ਦਾ ਨਾਮ ਨਹੀਂ। Life Blueprint ਦੀ ਸ਼ੁਰੂਆਤ ਵੀ ਇਸੇ ਆਤਮ-ਪਛਾਣ ਤੋਂ ਹੁੰਦੀ ਹੈ।
ਗੁਰਬਾਣੀ ਫ਼ਰਮਾਉਂਦੀ ਹੈ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਕੁਦਰਤ ਦੇ ਪੰਜ ਤੱਤ—ਧਰਤੀ, ਪਾਣੀ, ਅਗਨੀ, ਹਵਾ ਅਤੇ ਆਕਾਸ਼—ਸਾਡੇ ਲਈ ਕੇਵਲ ਬਾਹਰੀ ਪਦਾਰਥ ਨਹੀਂ, ਸਗੋਂ ਜੀਵਨ ਦੀਆਂ ਪੰਜ ਮਹੱਤਵਪੂਰਨ ਸਿੱਖਿਆਵਾਂ ਦੇ ਪ੍ਰਤੀਕ ਵੀ ਬਣ ਸਕਦੇ ਹਨ:
ਇਹ ਤੱਤ ਕਿਸੇ ਚਮਤਕਾਰੀ ਇਲਾਜ ਦਾ ਦਾਅਵਾ ਨਹੀਂ ਕਰਦੇ। ਇਹ ਸਾਨੂੰ ਆਪਣੇ ਮਨ ਅਤੇ ਰੋਜ਼ਾਨਾ ਵਿਹਾਰ ਨੂੰ ਸਮਝਣ ਲਈ ਇੱਕ ਸਰਲ ਅਤੇ ਕੁਦਰਤੀ ਢਾਂਚਾ ਦਿੰਦੇ ਹਨ।
ਧਰਤੀ: ਆਪਣੇ ਦਿਨ ਨੂੰ ਸਥਿਰ ਬਣਾਓ। ਸਵੇਰੇ ਤਿੰਨ ਕੰਮ ਲਿਖੋ ਅਤੇ ਸਭ ਤੋਂ ਜ਼ਰੂਰੀ ਇੱਕ ਕੰਮ ਪੂਰਾ ਕਰੋ।
ਹਵਾ: ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਪੰਜ ਹੌਲੇ ਸਾਹ ਲਵੋ। ਸਾਹ ਅੰਦਰ ਲੈਂਦੇ ਸਮੇਂ ਮਨ ਵਿੱਚ “ਵਾਹਿ” ਅਤੇ ਬਾਹਰ ਛੱਡਦੇ ਸਮੇਂ “ਗੁਰੂ” ਦਾ ਸਿਮਰਨ ਕਰੋ।
ਅਗਨੀ: ਆਪਣੀ ਊਰਜਾ ਨੂੰ ਤੁਲਨਾ ਵਿੱਚ ਸਾੜਨ ਦੀ ਥਾਂ ਕਰਮ ਵਿੱਚ ਲਗਾਓ। 25 ਮਿੰਟ ਧਿਆਨ ਨਾਲ ਕੰਮ ਕਰੋ ਅਤੇ ਫਿਰ ਪੰਜ ਮਿੰਟ ਦਾ ਵਿਰਾਮ ਲਵੋ।
ਆਕਾਸ਼: ਮੋਬਾਈਲ, ਸ਼ੋਰ ਅਤੇ ਬੇਲੋੜੀਆਂ ਸੂਚਨਾਵਾਂ ਤੋਂ ਕੁਝ ਸਮੇਂ ਲਈ ਦੂਰੀ ਬਣਾਓ। ਸ਼ਾਂਤ ਮਨ ਨੂੰ ਸਹੀ ਫ਼ੈਸਲੇ ਲਈ ਥਾਂ ਮਿਲਦੀ ਹੈ।
ਪਾਣੀ: ਜੇ ਯੋਜਨਾ ਪੂਰੀ ਨਾ ਹੋਵੇ ਤਾਂ ਆਪਣੇ ਆਪ ਨੂੰ ਅਸਫਲ ਨਾ ਕਹੋ। ਪਾਣੀ ਵਾਂਗ ਲਚਕਦਾਰ ਬਣੋ, ਯੋਜਨਾ ਬਦਲੋ ਅਤੇ ਦੁਬਾਰਾ ਸ਼ੁਰੂ ਕਰੋ।
ਮਨਿ ਜੀਤੈ ਜਗੁ ਜੀਤੁ ॥
ਬਾਹਰੀ ਸੰਸਾਰ ਨੂੰ ਜਿੱਤਣ ਤੋਂ ਪਹਿਲਾਂ ਆਪਣੇ ਭਟਕਦੇ ਮਨ, ਡਰ ਅਤੇ ਟਾਲਮਟੋਲ ਨੂੰ ਸਮਝਣਾ ਜ਼ਰੂਰੀ ਹੈ। ਮਨ ਨੂੰ ਦਬਾਉਣਾ ਨਹੀਂ, ਸਗੋਂ ਉਸਨੂੰ ਸਹੀ ਦਿਸ਼ਾ ਦੇਣੀ ਹੈ।
Life Blueprint – Build a Better You ਦਾ ਮਕਸਦ ਤੁਹਾਨੂੰ ਕੋਈ ਹੋਰ ਵਿਅਕਤੀ ਬਣਾਉਣਾ ਨਹੀਂ। ਇਸਦਾ ਉਦੇਸ਼ ਤੁਹਾਨੂੰ ਆਪਣੇ ਸੱਚੇ, ਸੰਤੁਲਿਤ ਅਤੇ ਜ਼ਿੰਮੇਵਾਰ ਸਰੂਪ ਨਾਲ ਮੁੜ ਜੋੜਨਾ ਹੈ।
ਇਨ੍ਹਾਂ Practical Sessions ਵਿੱਚ ਗੁਰਬਾਣੀ ਚਿੰਤਨ, ਸਿਮਰਨ, Five Elements awareness, journaling, ਅਸਲ ਜੀਵਨ ਦੀਆਂ ਸਥਿਤੀਆਂ ਅਤੇ ਛੋਟੀਆਂ ਕਾਰਜ-ਯੋਜਨਾਵਾਂ ਰਾਹੀਂ ਸੋਚ ਨੂੰ ਬਦਲਣ ਦਾ ਅਭਿਆਸ ਕਰਵਾਇਆ ਜਾਂਦਾ ਹੈ।